ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ’ਤੇ ਅੱਜ ‘ਇੰਡੀਗੋ’ ਦੇ ਏ 320 ਨਿਓ ਜਹਾਜ਼ ਹੇਠ ਏਅਰਲਾਈਨ ‘ਗੋ ਫਸਟ’ ਦੀ ਕਾਰ ਆ ਗਈ ਪਰ ਜਹਾਜ਼ ਦਾ ਅਗਲਾ ਪਹੀਆ ਉਸ ਨਾਲ ਟਕਰਾਉਣ ਤੋਂ ਬਚ ਗਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਮਾਮਲੇ ਦੀ ਜਾਂਚ ਕਰੇਗਾ। ਏਵੀਏਸ਼ਨ ਇੰਡਸਟਰੀ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਜਹਾਜ਼ ਅੱਜ ਸਵੇਰੇ ਢਾਕਾ (ਬੰਗਲਾਦੇਸ਼) ਲਈ ਰਵਾਨਾ ਹੋਣ ਵਾਲਾ ਸੀ, ਜਦੋਂ ਏਅਰਲਾਈਨ ‘ਗੋ ਫਸਟ’ ਦੀ ਕਾਰ ਉਸ ਹੇਠ ਆ ਗਈ। ਇਸ ਸਬੰਧੀ ਪੁੱਛੇ ਜਾਣ ’ਤੇ ਦੋਵੇਂ ਏਅਰਲਾਈਨਜ਼ ਨੇ ਕੋਈ ਜਵਾਬ ਨਹੀਂ ਦਿੱਤਾ। -ਏਜੰਸੀ