ਨਵੀਂ ਦਿੱਲੀ, 12 ਅਕਤੂਬਰ
ਗੂਗਲ ਦੀ ਮੁਫ਼ਤ ਈ-ਮੇਲ ਸਰਵਿਸ ‘ਜੀ-ਮੇਲ’ ਵਿੱਚ ਮੰਗਲਵਾਰ ਨੂੰ ਦੁਪਹਿਰ ਵੇਲੇ ਦੇਸ਼ ਦੇ ਕਈ ਹਿੱਸਿਆ ਵਿੱਚ ਵਿਘਨ ਪਿਆ ਜਿਸ ਕਾਰਨ ਜੀ-ਮੇਲ ਦੇ ਕਈ ਖਪਤਕਾਰ ਨਾ ਤਾਂ ਸੁਨੇਹੇ ਭੇਜ ਸਕੇ ਤੇ ਨਾ ਹੀ ਉਨ੍ਹਾਂ ਨੂੰ ਸੁਨੇਹੇ ਮਿਲ ਸਕੇ। ‘ਡਾਊਨ ਡਿਟੈਕਟਰ’ ਪੋਰਟਲ ਅਨੁਸਾਰ 73 ਫੀਸਦ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੀਮੇਲ ਸਰਵਿਸ ਵਰਤਣ ਵੇਲੇ ਦਿੱਕਤ ਪੇਸ਼ ਆਈ, 14 ਫੀਸਦ ਲੋਕਾਂ ਨੇ ਸਰਵਰ ਕੁਨੈਕਸ਼ਨ ਬਾਰੇ ਸ਼ਿਕਾਇਤ ਕੀਤੀ ਅਤੇ 12 ਫੀਸਦ ਲੋਕਾਂ ਨੇ ਲਾਗ-ਇਨ ਨਾ ਹੋਣ ਦਾ ਜ਼ਿਕਰ ਕੀਤਾ। ਕਈ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸੋਸ਼ਲ ਮੀਡੀਆ ਟਵਿੱਟਰ ਰਾਹੀਂ ਵੀ ਪਾਈਆਂ। ਬਾਅਦ ਵਿੱਚ ਜੀ-ਮੇਲ ਦੀ ਸਰਵਿਸ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ। -ਆਈਏਐੱਨਅੇੱਸ