ਕਿਸਾਨ ਮਹਾਪੰਚਾਇਤ ਦੌਰਾਨ ਜੀਆਈਸੀ ਮੈਦਾਨ ਦਾ ਮੁੱਖ ਪੰਡਾਲ ਕਿਸਾਨਾਂ ਦੀ ਹਾਜ਼ਰੀ ਨਾਲ ਨੱਕੋ-ਨੱਕ ਭਰਿਆ ਰਿਹਾ।
ਰਾਕੇਸ਼ ਟਿਕੈਤ ਦੇ ਮੰਚ ’ਤੇ ਆਉਂਦਿਆਂ ਹੀ ਪੰਡਾਲ ਵਿੱਚ ਜੋਸ਼ ਭਰ ਗਿਆ ਤੇ ਇਕੱਠ ਨੂੰ ਕਾਬੂ ਕਰਨ ’ਚ ਵਾਲੰਟੀਅਰਾਂ ਦੇ ਪਸੀਨੇ ਛੁੱਟ ਗਏ।
ਮੁੱਖ ਮੰਚ ’ਤੇ ਬਣੇ ‘ਡੀ’ ਸਰਕਲ ਵਿੱਚ 60-70 ਨੌਜਵਾਨਾਂ ਵੱਲੋਂ ਹੂਟਿੰਗ ਕਰਨ ਤੇ ਔਰਤਾਂ ਨਾਲ ਬਦਤਮੀਜ਼ੀ ਕਰਨ ਦਾ ਰਾਕੇਸ਼ ਟਿਕੈਤ ਨੇ ਸਖ਼ਤ ਨੋਟਿਸ ਲਿਆ
ਟਿਕੈਤ ਨੇ ਮਾਈਕ ਤੋਂ ਝਾੜ ਪਾਉਂਦਿਆਂ ਇਕੱਲੇ-ਇਕੱਲੇ ਦੀ ਤਲਾਸ਼ੀ ਲੈ ਕੇ ਸ਼ਨਾਖਤ ਕਰਨ ਲਈ ਕਿਹਾ।
ਕਿਸਾਨਾਂ ਨੇ ਗਲਾਂ ਵਿੱਚ ਪਾਉਣ ਵਾਲੇ ਰਵਾਇਤੀ ਸਾਫ਼ਿਆਂ ਨੂੰ ਹਵਾ ’ਚ ਲਹਿਰਾ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਇਕਜੁੱਟਤਾ ਪ੍ਰਗਟਾਈ।
ਬੁਲਾਰਿਆਂ ਨੇ ਮੁਜ਼ੱਫ਼ਰਨਗਰ ਦੇ ਇਸ ਮੈਦਾਨ ਦੇ ਇਤਿਹਾਸਕ ਹਵਾਲੇ ਦੇ ਕੇ ਕਿਸਾਨਾਂ ਨੂੰ ਭਾਜਪਾ ਸਰਕਾਰ ਖ਼ਿਲਾਫ਼ ਲਾਮਬੰਦ ਕੀਤਾ।