ਆਗਰਾ, 26 ਮਾਰਚ
ਇਕ ਹੈਰਾਨ ਕਰਨ ਵਾਲੀ ਘਟਨਾ ਵਿਚ ਇਕ ਮੁਟਿਆਰ ਨੇ ਕਿਸੇ ਹੋਰ ਨਾਲ ਵਿਆਹ ਕਰਵਾਉਣ ਵਾਲੇ ਪ੍ਰੇਮੀ ’ਤੇ ਤੇਜ਼ਾਬ ਸੁੱਟ ਦਿੱਤਾ। ਇਹ ਘਟਨਾ ਵੀਰਵਾਰ ਸ਼ਾਮ ਨੂੰ ਆਗਰਾ ਦੇ ਹਰੀ ਪਰਵਤ ਥਾਣੇ ਅਧੀਨ ਆਉਂਦੇ ਖੰਡਾਰੀ ਖੇਤਰ ਵਿਚ ਵਾਪਰੀ। 28 ਸਾਲਾ ਵਿਅਕਤੀ ਦਵਿੰਦਰ ਰਾਜਪੂਤ ਦੀ ਹਸਪਤਾਲ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸੋਨਮ ਤੇ ਦਵਿੰਦਰ ਦੋਵੇਂ ਕਿਰਾਏ ਦੇ ਮਕਾਨ ਵਿੱਚ ਇਕੱਠੇ ਰਹਿੰਦੇ ਸਨ ਪਰ ਜਦੋਂ ਮੁਟਿਆਰ ਨੂੰ ਪਤਾ ਲੱਗਿਆ ਕਿ ਪ੍ਰੇਮੀ ਕਿਸੇ ਨਾਲ ਵਿਆਹ ਕਰਵ ਰਿਹਾ ਹੈ ਤਾਂ ਉਸ ਨੇ ਪ੍ਰੇਮੀ ਨੂੰ ਘਰ ਸੱਦਿਆ ’ਤੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਵਿੱਚ ਮੁਟਿਆਰ ਵੀ ਜ਼ਖ਼ਮੀ ਹੋ ਗਈ। ਉਹ ਇਸ ਵੇਲੇ ਹਸਪਤਾਲ ਵਿੱਚ ਦਾਖਲ ਹੈ।