ਵਿਸ਼ਾਖਾਪਟਨਮ, 1 ਨਵੰਬਰ
ਇੱਥੇ ਇਕ ਨੌਜਵਾਨ ਨੇ 17 ਸਾਲਾ ਲੜਕੀ ਦੀ ਚਾਕੂ ਨਾਲ ਗਲ਼ ਕੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਤੱਟੀ ਕਸਬੇ ਵਿਚ ਇਹ ਘਟਨਾ ਸੜਕ ’ਤੇ ਲੋਕਾਂ ਵਿਚਾਲੇ ਵਾਪਰੀ ਹੈ। ਨੌਜਵਾਨ ਦਾ ਲੜਕੀ ਨਾਲ ਪਹਿਲਾਂ ਤਕਰਾਰ ਹੋਇਆ ਸੀ। ਮੁਲਜ਼ਮ ਲੜਕੀ ਵੱਲੋਂ ਠੁਕਰਾਏ ਜਾਣ ਤੋਂ ਨਾਰਾਜ਼ ਸੀ। ਵਰਾਲਕਸ਼ਮੀ 12ਵੀਂ ਜਮਾਤ ਦੀ ਵਿਦਿਆਰਥਣ ਸੀ। ਜ਼ਿਆਦਾ ਖ਼ੂਨ ਵਗਣ ਕਾਰਨ ਉਸ ਦੀ ਮੌਤ ਹੋ ਗਈ। ਲਾਅ ਵਿਦਿਆਰਥੀ ਤੇ ਮੁਲਜ਼ਮ ਅਖਿਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲੀਸ ਇਕ ਹੋਰ ਨੌਜਵਾਨ ਦੀ ਤਲਾਸ਼ ਵੀ ਕਰ ਰਹੀ ਹੈ ਜਿਸ ਨੇ ਮੁੱਖ ਮੁਲਜ਼ਮ ਦੀ ਮਦਦ ਕੀਤੀ। ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਪੀੜਤ ਪਰਿਵਾਰ ਲਈ ਦਸ ਲੱਖ ਰੁਪਏ ਮਦਦ ਦਾ ਐਲਾਨ ਕੀਤਾ ਹੈ। ਉਨ੍ਹਾਂ ਡੀਜੀਪੀ ਤੇ ਹੋਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣੀ ਯਕੀਨੀ ਬਣਾਈ ਜਾਵੇ। -ਪੀਟੀਆਈ