ਜੰਮੂ: ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦਾ ਭਤੀਜਾ ਮੁਬਸ਼ਿਰ ਆਜ਼ਾਦ ਅੱਜ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜ਼ਮੀਨੀ ਪੱਧਰ ’ਤੇ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੈ। ਗੁਲਾਮ ਨਬੀ ਆਜ਼ਾਦ ਦੇ ਸਭ ਤੋਂ ਛੋਟੇ ਭਰਾ ਲਿਆਕਤ ਅਲੀ ਦੇ ਪੁੱਤਰ ਮੁਬਸ਼ਿਰ ਆਜ਼ਾਦ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਉਸ ਦੇ ਚਾਚੇ ਦੀ ਬੇਇੱਜ਼ਤੀ ਕੀਤੀ ਜਿਸ ਤੋਂ ਦੁਖੀ ਹੋ ਕੇ ਉਸ ਨੇ ਕਾਂਗਰਸ ਨਾਲੋਂ ਰਿਸ਼ਤਾ ਤੋੜਿਆ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਭਾਜਪਾ ’ਚ ਸ਼ਾਮਲ ਹੋਣ ਦੀ ਯੋਜਨਾ ਬਾਰੇ ਆਪਣੇ ਚਾਚੇ ਨਾਲ ਨਾ ਕੋਈ ਚਰਚਾ ਨਹੀਂ ਕੀਤੀ। ਮੁਬੱਸ਼ਿਰ ਆਜ਼ਾਦ ਤੇ ਉਸ ਦੇ ਹਮਾਇਤੀਆਂ ਦਾ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਣਾ ਤੇ ਸਾਬਕਾ ਵਿਧਾਇਕ ਦਲੀਪ ਸਿੰਘ ਪਰਿਹਾਰ ਨੇ ਪਾਰਟੀ ’ਚ ਸਵਾਗਤ ਕੀਤਾ। -ਪੀਟੀਆਈ