ਨਵੀਂ ਦਿੱਲੀ, 9 ਜੁਲਾਈ
ਕੌਮੀ ਸ਼ਾਹਰਾਹਾਂ ਦੇ ਨੇੜੇ ਸਮਾਰਟ ਸ਼ਹਿਰ, ਟਾਊਸ਼ਨਸ਼ਿਪ, ਲੌਜਿਸਟਿਕ ਪਾਰਕ ਅਤੇ ਉਦਯੋਗਿਕ ਸਮੂਹ ਬਣਾਉਣ ਦੀ ਇਜਾਜ਼ਤ ਦੇਣ ਲਈ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਵੱਲੋਂ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਜਾਵੇਗੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਕ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਵਿਸ਼ਵ ਪੱਧਰੀ ਸ਼ਾਹਰਾਹ ਨੈੱਟਵਰਕ ਬਣਾਉਣਾ ਹੈ ਅਤੇ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਨੇ ਬੁਨਿਆਦੀ ਢਾਂਚਾ ਪੂੰਜੀ ਨਿਰਮਾਣ ਲਈ ਮੌਜੂਦਾ ਸ਼ਾਹਰਾਹ ਪ੍ਰਾਜੈਕਟਾਂ ਦੇ ਮੁਲਾਂਕਣ ਲਈ ਇਕ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਕਿਹਾ, ‘‘ਹੁਣ ਅਸੀਂ ਸੜਕਾਂ ਕਿਨਾਰੇ ਟਾਊਨਸ਼ਿਪ, ਸਮਾਰਟ ਸ਼ਹਿਰ, ਲੌਜਿਸਟਿਕ ਪਾਰਕ ਤੇ ਉਦਯੋਗਿਕ ਸਮੂਹਾਂ ਦੀ ਮਨਜ਼ੂਰੀ ਲਈ ਇਕ ਕੈਬਨਿਟ ਨੋਟ ਤਿਆਰ ਕੀਤਾ ਹੈ। ਅਸੀਂ ਸੜਕਾਂ ਕੰਢੇ 400 ਸਹੂਲਤਾਂ ਤਿਆਰ ਕਰ ਰਹੇ ਹਾਂ।’’ -ਪੀਟੀਆਈ