ਨਵੀਂ ਦਿੱਲੀ, 24 ਜੂਨ
ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਦੁਵੱਲੇ ਰੱਖਿਆ ਸਹਿਯੋਗ ’ਤੇ ਚਰਚਾ ਲਈ ਅੱਜ ਕਜ਼ਾਖ਼ਤਾਨ ਦੇ ਆਪਣੇ ਹਮਰੁਤਬਾ ਮੇਜਰਲ ਜਨਰਲ ਟੀਐੱਮ ਕੋਈਬਾਕੋਵ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਕਜ਼ਾਖ਼ਸਤਾਨ ਦੀ ਚੀਨ ਨਾਲ 1780 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ ਪਰ ਭਾਰਤ ਦੇ ਉਲਟ ਕਜ਼ਾਖ਼ਸਤਾਨ ਦਾ ਚੀਨ ਦਾ ਨਾਲ ਕੋਈ ਸਰਹੱਦੀ ਵਿਵਾਦ ਨਹੀਂ ਹੈ। ਭਾਰਤੀ ਸੈਨਾ ਨੇ ਟਵੀਟ ਕੀਤਾ, ‘ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਕਜ਼ਾਖ਼ਸਤਾਨ ਦੀ ਥਲ ਸੈਨਾ ਦੇ ਕਮਾਂਡਰ ਇਨ ਚੀਫ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਤੇ ਦੁਵੱਲੇ ਰੱਖਿਆ ਸਹਿਯੋਗ ਬਾਰੇ ਚਰਚਾ ਕੀਤੀ।’ -ਪੀਟੀਆਈ