ਨਵੀਂ ਦਿੱਲੀ: ਚੀਫ ਆਫ ਆਰਮੀ ਸਟਾਫ ਜਨਰਲ ਐੱਮ.ਐੱਮ. ਨਰਵਾਣੇ ਐਤਵਾਰ ਨੂੰ ਸਿੰਗਾਪੁਰ ਦੇ ਤਿੰਨ ਦਿਨਾਂ ਅਧਿਕਾਰਤ ਦੌਰੇ ਲਈ ਰਵਾਨਾ ਹੋਏ ਹਨ, ਜਿੱਥੇ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਮਿਲਟਰੀ ਸਹਿਯੋਗ ਦੀ ਮਜ਼ਬੂਤੀ ਲਈ ਸੰਭਾਵਨਾਵਾਂ ਬਾਰੇ ਚਰਚਾ ਕਰਨਗੇ। ਜਨਰਲ ਨਰਵਾਣੇ 4 ਤੋਂ 6 ਅਪਰੈਲ ਤੱਕ ਆਪਣੇ ਦੌਰੇ ਦੌਰਾਨ ਸਿੰਗਾਪੁਰ ਦੀ ਲੀਡਰਸ਼ਿਪ ਅਤੇ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। -ਪੀਟੀਆਈ