ਜੈਪੁਰ, 28 ਜੁਲਾਈ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਮੰਤਰੀ ਮੰਡਲ ਵੱਲੋਂ ਕੀਤੀ ਬੈਠਕ ਵਿੱਚ ਕੀਤੇ ਫ਼ੈਸਲੇ ਮੁਤਾਬਕ ਵਿਧਾਨ ਸਭਾ ਸੈਸ਼ਨ 31 ਜੁਲਾਈ ਤੋਂ ਸੱਦ ਬਾਰੇ ਸੋਧੀ ਤਜਵੀਜ਼ ਰਾਜਪਾਲ ਕਲਰਾਜ ਮਿਸ਼ਰ ਨੂੰ ਭੇਜ ਦਿੱਤੀ। ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸ੍ਰੀ ਗਹਿਲੋਤ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਤਕਰੀਬਨ ਦੋ ਘੰਟੇ ਚੱਲੀ। ਬੈਠਕ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਰਾਜਪਾਲ ਵੱਲੋਂ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਸੋਧੇ ਪ੍ਰਸਤਾਵ ‘ਤੇ ਉਠਾਏ ਨੁਕਤਿਆਂ’ ਤੇ ਵਿਚਾਰ ਕੀਤਾ ਗਿਆ ਹੈ। ਮੁਲਾਕਾਤ ਤੋਂ ਬਾਅਦ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਚਾਰੀਆਵਾਸ ਨੇ ਕਿਹਾ, “ਅਸੀਂ ਰਾਜਪਾਲ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ, ਉਹ ਸਾਡੇ ਪਰਿਵਾਰ ਦਾ ਮੁਖੀ ਹੈ।”