ਜੈਪੁਰ, 20 ਨਵੰਬਰ
ਰਾਜਸਥਾਨ ਵਿੱਚ ਮੰਤਰੀ ਮੰਡਲ ਪੁਨਰਗਠਨ ਦੀ ਕਾਰਵਾਈ ਤੇਜ਼ ਹੁੰਦੀ ਜਾਪ ਰਹੀ ਹੈ। ਜ਼ਿਕਰਯੋਗ ਹੈ ਕਿ ਅਸ਼ੋਕ ਗਹਿਲੋਤ ਸਰਕਾਰ ਦੇ ਸਾਰੇ ਮੰਤਰੀਆਂ ਨੇ ਅੱਜ ਸ਼ਾਮ ਅਸਤੀਫੇ ਦੇ ਦਿੱਤੇ ਸਨ। ਇਸ ਮਗਰੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅੱਜ ਰਾਤ ਵੇਲੇ ਰਾਜਪਾਲ ਕਲਰਾਜ ਮਿਸ਼ਰ ਨੂੰ ਮਿਲੇ ਅਤੇ ਪਹਿਲਾਂ ਤੋਂ ਹੀ ਅਸਤੀਫੇ ਦੇ ਚੁੱਕੇ ਤਿੰਨ ਮੰਤਰੀਆਂ ਦੇ ਤਿਆਗ ਪੱਤਰ ਰਾਜਪਾਲ ਨੂੰ ਸੌਂਪੇ। ਕਲਰਾਜ ਮਿਸ਼ਰ ਨੇ ਅਸਤੀਫੇ ਸਵਿਕਾਰ ਕਰ ਲਏ ਹਨ। ਇਸੇ ਦੌਰਾਨ ਮੰਤਰੀ ਮੰਡਲ ਦੇ ਪੁਨਰਗਠਨ ਦਾ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਛੱਡ ਦਿੱਤਾ ਗਿਆ ਹੈ। -ਪੀਟੀਆਈ