ਸ੍ਰੀਨਗਰ: ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਪੋਤੇ ਨੂੰ ਅੱਜ ਕਥਿਤ ਤੌਰ ’ਤੇ ਜੰਮੂ ਕਸ਼ਮੀਰ ’ਚ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਸਰਕਾਰੀ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਲਤਾਫ਼ ਅਹਿਮਦ ਸ਼ਾਹ ਉਰਫ਼ ਅਲਤਾਫ਼ ਫੰਟੂਸ਼ ਦੇ ਪੁੱਤਰ ਅਨੀਸ-ਉਲ-ਇਸਲਾਮ ਨੂੰ ਸੰਵਿਧਾਨ ਦੀ ਧਾਰਾ 311 ਦੀ ਵਰਤੋਂ ਕਰਦਿਆਂ ਬਰਖਾਸਤ ਕੀਤਾ ਗਿਆ ਹੈ। ਉਸ ਨੂੰ 2016 ’ਚ ਸ਼ੇਰ-ਏ-ਕਸ਼ਮੀਰ ਕੌਮਾਂਤਰੀ ਕਨਵੈਨਸ਼ਨ ਸੈਂਟਰ ’ਚ ਰਿਸਰਚ ਅਫ਼ਸਰ ਨਿਯੁਕਤ ਕੀਤਾ ਗਿਆ ਸੀ। -ਪੀਟੀਆਈ