ਮੁੰਬਈ: ਫਿਰੌਤੀ ਦੇ ਕਈ ਕੇਸਾਂ ’ਚ ਲੋੜੀਂਦੇ ਗੈਂਗਸਟਰ ਸੁਰੇਸ਼ ਪੁਜਾਰੀ ਨੂੰ ਫਿਲਪੀਨਜ਼ ਤੋਂ ਮੁਲਕ ਲਿਆਂਦਾ ਗਿਆ ਹੈ। ਉਹ ਪਿਛਲੇ 15 ਸਾਲਾਂ ਤੋਂ ਪੁਲੀਸ ਤੋਂ ਬਚਦਾ ਆ ਰਿਹਾ ਸੀ। ਉਸ ਖ਼ਿਲਾਫ਼ ਫਿਰੌਤੀ ਦੇ 23 ਕੇਸ ਦਰਜ ਹਨ ਅਤੇ ਉਹ ਗੈਂਗਸਟਰ ਰਵੀ ਪੁਜਾਰੀ ਦਾ ਨੇੜਲਾ ਰਿਸ਼ਤੇਦਾਰ ਹੈ। ਉਸ ਨੇ ਅੰਡਰਵਰਲਡ ਸਗਰਨੇ ਛੋਟਾ ਰਾਜਨ ਨਾਲ ਵੀ ਕੰਮ ਕੀਤਾ ਸੀ ਅਤੇ ਬਾਅਦ ’ਚ ਆਪਣਾ ਗਰੋਹ ਬਣਾ ਲਿਆ ਸੀ। ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ ਨੇ ਦਿੱਲੀ ’ਚ ਪੁਜਾਰੀ ਨੂੰ ਆਪਣੀ ਹਿਰਾਸਤ ’ਚ ਲਿਆ ਅਤੇ ਮੁੰਬਈ ਲਿਆਂਦਾ। ਉਸ ਨੂੰ ਥਾਣੇ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ 25 ਦਸੰਬਰ ਤੱਕ ਲਈ ਉਸ ਦਾ ਰਿਮਾਂਡ ਲਿਆ ਗਿਆ ਹੈ। -ਪੀਟੀਆਈ