ਪੁਣੇ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਥੇ ਪੁਣੇ ਸ਼ਹਿਰ ਦੇ ਨੇੜੇ ਇੱਕ ਪੁਸਤਕ ਲੋਕ ਅਰਪਣ ਸਮਾਰੋਹ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਨਾਲ ਮੰਚ ਸਾਂਝਾ ਕੀਤਾ। ਗਡਕਰੀ ਨੇ ਹਰ ਸਾਲ ਪੰਢਰਪੁਰ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋਣ ਲਈ ਦਿਗਵਿਜੈ ਸਿੰਘ ਦੀ ਸਰਾਹਨਾ ਕੀਤੀ। ਸ਼ੋਲਾਪੁਰ ਜ਼ਿਲ੍ਹੇ ਦੇ ਪੰਢਰਪੁਰ ਸ਼ਹਿਰ ਵਿੱਚ ਭਗਵਾਨ ਵਿਠਲ ਅਤੇ ਦੇਵੀ ਰੁਕਮਣੀ ਦੇ ਮੰਦਿਰ ਹਨ। ਗਡਕਰੀ ਨੇ ਦਿਗਵਿਜੈ ਦੀ ਸਰਾਹਨਾ ਕਰਦਿਆਂ ਕਿਹਾ, ‘‘ਮੈਂ ਤੁਹਾਡੇ ਤੋਂ ਛੋਟਾ ਹਾਂ ਪਰ ਮੇਰੇ ਵਿੱਚ ਅਜਿਹੀ ਹਿੰਮਤ (ਪੈਦਲ ਜਾਣ ਦੀ) ਨਹੀਂ ਹੈ। ਪਰ ਤੁਸੀਂ ਇੰਨਾ ਪੈਦਲ ਚੱਲਦੇ ਹੋ (ਧਾਰਮਿਕ ਯਾਤਰਾ ਦੌਰਾਨ), ਮੈਂ ਤੁਹਾਨੂੰ ਵਧਾਈ ਦਿੰਦਾ ਹਾਂ।’’ ਇਸ ਦੇ ਜਵਾਬ ਵਿੱਚ ਦਿਗਵਿਜੈ ਨੇ ਕਿਹਾ ਕਿ ਗਡਕਰੀ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਉਹ ਧਾਰਮਿਕ ਯਾਤਰਾ ਵਿੱਚ ਭਾਗ ਲੈ ਸਕਣ। -ਪੀਟੀਆਈ