ਚੰਡੀਗੜ੍ਹ, 14 ਜੁਲਾਈ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਹਰਿਆਣਾ ਵਿਚਾਲੇ ਨਵੇਂ ਵਿੱਤੀ ਕੌਰੀਡੋਰ ਤਹਿਤ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 11 ਕੌਮੀ ਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਸ੍ਰੀ ਗਡਕਰੀ ਨੇ ਕਿਹਾ ਕਿ ਇਸ ਵਿੱਤੀ ਕੌਰੀਡੋਰ ਰਾਹੀਂ ਹਰਿਆਣਾ ਦਾ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਨਾਲ ਸੰਪਰਕ ਮਜ਼ਬੂਤ ਹੋਵੇਗਾ। ਇਨ੍ਹਾਂ ਕੌਮੀ ਮਾਰਗਾਂ ਨਾਲ ਵੱਡੇ ਪੱਧਰ ’ਤੇ ਬੁਨਿਆਦੀ ਵਿਕਾਸ ਹੋਵੇਗਾ ਅਤੇ ਕਿਸਾਨਾਂ ਦਾ ਮੰਡੀ ਨਾਲ ਸੰਪਰਕ ਸੁਧਰੇਗਾ। ਇਸ ਆਨਲਾਈਨ ਸਮਾਗਮ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਕੇਂਦਰੀ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ, ਕ੍ਰਿਸ਼ਨ ਪਾਲ ਗੁੱਜਰ, ਰਾਓ ਇੰਦਰਜੀਤ ਸਿੰਘ, ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਹਾਜ਼ਰ ਸਨ। -ਪੀਟੀਆਈ