ਪੁਣੇ, 13 ਫਰਵਰੀ
ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਮੁਕੰਮਲ ਹੋਣ ਮਗਰੋਂ ਪੁਣੇ-ਮੁੰਬਈ ਐਕਸਪ੍ਰੈੱਸਵੇਅ ’ਤੇ ਵਾਹਨਾਂ ਦੀ ਆਵਾਜਾਈ ਕੁਝ ਸੁਖਾਲੀ ਹੋ ਜਾਵੇਗੀ। ਸ੍ਰੀ ਗਡਕਰੀ ਪੁਣੇ ਤੇ ਪੱਛਮੀ ਮਹਾਰਾਸ਼ਟਰ ਵਿੱਚ ਵੱਖ ਵੱਖ ਸੜਕੀ ਪ੍ਰਾਜੈਕਟਾਂ ’ਤੇ ਨਜ਼ਰਸਾਨੀ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪੁਣੇ ਦੇ ਚਾਂਦਨੀ ਚੌਕ ਵਿੱਚ ਉਸਾਰੀ ਅਧੀਨ ਬਹੁਪੱਧਰੀ ਫਲਾਈਓਵਰ ਪ੍ਰਾਜੈਕਟ ਦਾ ਵੀ ਮੁਆਇਨਾ ਕੀਤਾ। ਗਡਕਰੀ ਨੇ ਕਿਹਾ ਕਿ ਇਕ ਵਾਰ ਇਸ ਦੇ ਮੁਕੰਮਲ ਹੋਣ ਨਾਲ ਪੁਣੇ-ਮੁੰਬਈ ਐਕਸਪ੍ਰੈੱਸਵੇਅ ’ਤੇ ਆਵਾਜਾਈ ਦਾ ਭਾਰ ਘਟੇਗਾ ਕਿਉਂਕਿ ਉੱਤਰੀ ਤੇ ਦੱਖਣੀ ਰਾਜਾਂ ਦਰਮਿਆਨ ਚੱਲਣ ਵਾਲਾ ਟਰੈਫਿਕ ਮੌਜੂਦਾ ਸਮੇਂ ਮੁੰਬਈ-ਪੁਣੇ ਐਕਸਪ੍ਰੈੱਸਵੇਅ ਤੋਂ ਹੋ ਕੇ ਹੀ ਲੰਘਦਾ ਹੈ।’ -ਪੀਟੀਆਈ