ਨਵੀਂ ਦਿੱਲੀ, 12 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-7 ਮੀਟਿੰਗ ਵਿਚ ਆਨਲਾਈਨ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਕਰੋਨਾ ਤੇ ਵਿਸ਼ਵ ਦੇ ਹਾਲਾਤ ’ਤੇ ਚਰਚਾ ਕੀਤੀ ਗਈ। ਸ੍ਰੀ ਮੋਦੀ ਨੇ ਇਸ ਮੀਟਿੰਗ ਵਿਚ ‘ਵਨ ਅਰਥ, ਵਨ ਹੈਲਥ’ ਦਾ ਮੰਤਰ ਦਿੱਤਾ। ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਿਹਤ ਸਬੰਧੀ ਮੰਤਰ ਦਾ ਸਮਰਥਨ ਕੀਤਾ। ਇਸ ਮੀਟਿੰਗ ਵਿਚ ਦੁਨੀਆ ਦੇ ਸੱਤ ਮੋਹਰੀ ਦੇਸ਼ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਜੀ-7 ਤੇ ਹੋਰ ਦੇਸ਼ਾਂ ਵਲੋਂ ਕਰੋਨਾ ਮਹਾਮਾਰੀ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।