ਨੋਇਡਾ, 10 ਅਗਸਤ
ਨੋਇਡਾ ਦੀ ਹਾਊਸਿੰਗ ਸੁਸਾਇਟੀ ਵਿਚ ਮਹਿਲਾ ਨਾਲ ਕਥਿਤ ਬਦਸਲੂਕੀ ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਸਿਆਸਤਦਾਨ ਸ੍ਰੀਕਾਂਤ ਤ੍ਰਿਪਾਠੀ ਨੇ ਕਿਹਾ ਕਿ ਇਹ ਪੂਰਾ ਘਟਨਾਕ੍ਰਮ ਉਸ ਦੇ ‘ਸਿਆਸੀ ਕਤਲ’ ਲਈ ਘੜੀ ‘ਸਿਆਸੀ ਸਾਜ਼ਿਸ਼’ ਹੈ। ਤਿਆਗੀ ਨੇ ਕਿਹਾ ਕਿ ਜੋ ਕੁਝ ਹੋਇਆ ਉਸ ਉੱਤੇ ਅਫ਼ਸੋਸ ਹੈ। ਤਿਆਗੀ ਨੇ ਮੰਗਲਵਾਰ ਰਾਤ ਨੂੰ ਸਥਾਨਕ ਕੋਰਟ ਤੋਂ ਲੁਕਸਰ ਜੇਲ੍ਹ ਲਿਜਾਣ ਮੌਕੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਇਸ ਪੂਰੀ ਘਟਨਾ ’ਤੇ ਅਫ਼ਸੋਸ ਜਤਾਇਆ ਹੈ। ਪਰ ਇਹ ਸਿਆਸੀ ਕੇਸ ਹੈ, ਜਿਸ ਨੂੰ ਮੇਰੇ ਸਿਆਸੀ ਕਤਲ ਦੇ ਇਰਾਦੇ ਨਾਲ ਅਮਲ ਵਿੱਚ ਲਿਆਂਦਾ ਗਿਆ ਹੈ।’’ ਇਸ ਦੌਰਾਨ ਸਥਾਨਕ ਕੋਰਟ ਨੇ ਸ੍ਰੀਕਾਂਤ ਤਿਆਗੀ ਵੱਲੋਂ ਦਾਇਰ ਜ਼ਮਾਨਤ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਤਿਆਗੀ ਉੱਤੇ ਆਪਣੀ ਐੱਸਯੂਵੀ ’ਤੇ ਯੁੂਪੀ ਸਰਕਾਰ ਦਾ ਸਟਿੱਕਰ ਅਣਅਧਿਕਾਰਤ ਤਰੀਕੇ ਨਾਲ ਲਾਉਣ ਦੇ ਦੋਸ਼ ਵਿੱਚ ਧੋਖਾਧੜੀ ਅਤੇ ਗੈਂਗਸਟਰ ਐਕਟ ਤਹਿਤ ਦੋ ਵੱਖੋ-ਵੱਖਰੇ ਕੇਸ ਵੀ ਦਰਜ ਹਨ। -ਪੀਟੀਆਈ