ਨਵੀਂ ਦਿੱਲੀ: ਆਜ਼ਾਦੀ ਘੁਲਾਟੀਏ ਖ਼ਾਨ ਅਬਦੁੱਲ ਗੱਫਾਰ ਖ਼ਾਨ ਦੀ ਸਵੈ-ਜੀਵਨੀ ਹੁਣ ਅੰਗਰੇਜ਼ੀ ਭਾਸ਼ਾ ’ਚ ਰਿਲੀਜ਼ ਕੀਤੀ ਗਈ ਹੈ। ਬੱਚਾ ਖ਼ਾਨ ਅਤੇ ਬਾਦਸ਼ਾਹ ਖ਼ਾਨ ਦੇ ਨਾਂ ਨਾਲ ਜਾਣੇ ਜਾਂਦੇ ਗੱਫਾਰ ਖ਼ਾਨ ਦੀ ਸਵੈ-ਜੀਵਨੀ ਪਹਿਲਾਂ ਪਸ਼ਤੋ ਭਾਸ਼ਾ ਵਿੱਚ 1983 ’ਚ ਛਪੀ ਸੀ। ਅੰਗਰੇਜ਼ੀ ’ਚ ਛਪੀ ਇਸ ਕਿਤਾਬ ਦਾ ਨਾਂ ‘ਦਿ ਫਰੰਟੀਅਰ ਗਾਂਧੀ: ਮਾਈ ਲਾਈਫ ਐਂਡ ਸਟਰਗਲ’ (ਫਰੰਟੀਅਰ ਗਾਂਧੀ: ਮੇਰਾ ਜੀਵਨ ਅਤੇ ਸੰਘਰਸ਼) ਹੈ, ਜਿਸਦਾ ਤਰਜਮਾ ਪਾਕਿਸਤਾਨ ਦੇ ਸਾਬਕਾ ਅਧਿਕਾਰੀ ਅਤੇ ਲੇਖਕ ਇਮਿਤਿਆਜ਼ ਸਾਹਿਬਜ਼ਾਦਾ ਨੇ ਕੀਤਾ ਹੈ। -ਪੀਟੀਆਈ