ਨਵੀਂ ਦਿੱਲੀ, 3 ਜੂਨ
3 ਜੂਨ ਦਾ ਦਿਨ ਇਤਿਹਾਸ ਵਿਚ ਉਸ ਦਿਨ ਵਜੋਂ ਦਰਜ, ਜਿਸ ਨੇ ਭਾਰਤ ਦੇ ਇਤਿਹਾਸ ਅਤੇ ਭੂਗੋਲ ਨੂੰ ਬਦਲ ਦਿੱਤਾ। ਸਾਲ 1947 ਵਿੱਚ ਅੱਜ ਦੇ ਹੀ ਦਿਨ ਬ੍ਰਿਟਿਸ਼ ਰਾਜ ਅਧੀਨ ਭਾਰਤ ਦੇ ਆਖਰੀ ਵਾਇਸਰਾਏ, ਲਾਰਡ ਮਾਊਂਟਬੈਟਨ ਨੇ ਦੇਸ਼ ਦੀ ਵੰਡ ਦਾ ਐਲਾਨ ਕੀਤਾ ਸੀ। ਭਾਰਤ ਦੀ ਵੰਡ ਦੀ ਇਸ ਘਟਨਾ ਨੂੰ ‘3 ਜੂਨ ਯੋਜਨਾ’ ਜਾਂ ‘ਮਾਊਂਟਬੈਟਨ ਯੋਜਨਾ’ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਵਿਚ ਦੰਗੇ ਹੋ ਰਹੇ ਸਨ ਅਤੇ ਕੇਂਦਰ ਵਿਚ ਅੰਤ੍ਰਿਮ ਕਾਂਗਰਸ ਸਰਕਾਰ ਸਥਿਤੀ ਨੂੰ ਕਾਬੂ ਵਿਚ ਨਹੀਂ ਕਰ ਸਕੀ ਕਿਉਂਕਿ ਕਾਨੂੰਨ ਵਿਵਸਥਾ ਦਾ ਮਾਮਲਾ ਸੂਬਿਆਂ ਕੋਲ ਸੀ। ਇਸ ਲਈ ਸਿਆਸੀ ਤੇ ਫਿਰਕੂ ਵਿਰੋਧ ਖਤਮ ਕਰਨ ਲਈ ਤਿੰਨ ਜੂਨ ਯੋਜਨਾ ਤਿਆਰ ਕੀਤੀ ਗਈ। ਇਸ ਵਿੱਚ ਭਾਰਤ ਦੀ ਵੰਡ ਤੇ ਪਾਕਿਸਤਾਨ ਨੂੰ ਸੱਤਾ ਤਬਦੀਲ ਕਰਨ ਸਬੰਧੀ ਵੇਰਵੇ ਸਨ।