ਨਵੀਂ ਦਿੱਲੀ, 31 ਅਕਤੂਬਰ
ਭਾਰਤੀ ਲਘੂ ਵੀਡੀਓ ਮੰਚ ਮਿੱਤਰੋਂ ਟੀਵੀ ਨੇ ਅੱਜ ਐਪ ਖੋਜ ਮੰਚ ‘ਆਤਮਨਿਰਭਰ’ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਸਵਦੇਸ਼ੀ ਐਪਾਂ ਦਾ ਪ੍ਰਚਾਰ ਕਰਨਾ ਹੈ। ਮਿੱਤਰੋਂ ਟੀਵੀ ਨੇ ਦੱਸਿਆ ਕਿ ‘ਆਤਮਨਿਰਭਰ ਐਪ’ ਨਾਂ ਹੇਠਲੇ ਮੰਚ ’ਚ ਈ-ਗਵਰਨੈਂਸ, ਯੂਟੀਲਿਟੀ, ਖੇਤੀਬਾੜੀ, ਖੇਡਾਂ, ਮਨੋਰੰਜਨ, ਜੀਵਨ ਸ਼ੈਲੀ, ਈ-ਸਿੱਖਿਆ, ਸਮੇਤ ਹੋਰ ਐਪਾਂ ਨੂੰ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ