ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸੈਲਾਨੀ ਕੇਂਦਰ ਕੁਫਰੀ ਤੇ ਮਨਾਲੀ ਅਤੇ ਸੂਬੇ ਦੀਆਂ ਹੋਰਨਾਂ ਥਾਵਾਂ ’ਤੇ ਲੰਘੇ 24 ਘੰਟਿਆਂ ਦਰਮਿਆਨ ਤਾਜ਼ਾ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਕੁਫਰੀ ਅਤੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਦੋਵਾਂ ’ਚ 10 ਸੈ.ਮੀ. ਬਰਫ ਪਈ ਹੈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਕਸੌਲ ’ਚ 50 ਐੱਮਐੱਮ, ਮਨਾਲੀ ’ਚ 28 ਐੱਮਐੱਮ, ਬੰਜਰ ’ਚ 24 ਐੱਮਐੱਮ, ਰੋਹੜੂ ’ਚ 18 ਐੱਮਐੱਮ, ਸ਼ਿਮਲਾ ’ਚ 16 ਐੱਮਐੱਮ, ਡਲਹੌਜ਼ੀ ’ਚ 12 ਐੱਮਐੱਮ ਅਤੇ ਕੁੱਲੂ ’ਚ 11 ਐੱਮਐੱਮ ਮੀਂਹ ਵੀ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ’ਚ ਮਨਫੀ 2.6 ਡਿਗਰੀ ਤਾਪਮਾਨ ਨਾਲ ਸੂਬੇ ਦੀ ਸਭ ਤੋਂ ਠੰਢੀ ਥਾਂ ਰਹੀ।
-ਪੀਟੀਆਈ