ਸ਼ਿਮਲਾ, 26 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨ ਕੁਫਰੀ ਅਤੇ ਮਨਾਲੀ ਵਿੱਚ ਤਾਜ਼ਾ ਬਰਫਬਾਰੀ ਹੋਈ ਅਤੇ ਰਾਜ ਦੇ ਕੁਝ ਹੋਰ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਵੀ ਪਿਆ। ਸ਼ਿਮਲਾ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਕੁਫਰੀ ਅਤੇ ਕੁੱਲੂ ਜ਼ਿਲ੍ਹੇ ਵਿੱਚ ਮਨਾਲੀ ਵਿੱਚ 10-10 ਸੈਂਟੀਮੀਟਰ ਬਰਫਬਾਰੀ ਹੋਈ ਹੈ। ਇਸੇ ਤਰ੍ਹਾਂ ਕਲਪਾ ਵਿਚ 17 ਸੈਂਟੀਮੀਟਰ ਅਤੇ ਕੈਲੋਂਗ ਵਿਚ 3 ਸੈਮੀ ਬਰਫਬਾਰੀ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਸੋਲ ਵਿੱਚ 50 ਮਿਲੀਮੀਟਰ, ਮਨਾਲੀ ਵਿੱਚ 28 ਮਿਲੀਮੀਟਰ, ਬੰਜਰ ਵਿੱਚ 24 ਮਿਲੀਮੀਟਰ, ਰੋਹੜੂ ਵਿੱਚ 18 ਮਿਲੀਮੀਟਰ, ਸ਼ਿਮਲਾ ਵਿੱਚ 16 ਮਿਲੀਮੀਟਰ, ਡਲਹੌਜ਼ੀ ਵਿੱਚ 12 ਮਿਲੀਮੀਟਰ ਅਤੇ ਕੁੱਲੂ ਵਿੱਚ 11 ਮਿਲੀਮੀਟਰ ਬਾਰਸ਼ ਹੋਈ।