ਨਵੀਂ ਦਿੱਲੀ, 30 ਜੂਨ
ਸੰਦੇਸਰਾ ਬ੍ਰਦਰਜ਼ ਬੈਂਕ ਧੋਖਾਧੜੀ ਅਤੇ ਹਵਾਲਾ ਰਾਸ਼ੀ ਮਾਮਲੇ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਅੱਜ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਤੋਂ ਉਨ੍ਹਾਂ ਦੇ ਘਰ ’ਚ ਦੂਜੇ ਗੇੜ ਦੀ ਪੁੱਛਗਿੱਛ ਸ਼ੁਰੂ ਕੀਤੀ ਗਈ। ਜਾਂਚ ਏਜੰਸੀ ਵੱਲੋਂ ਪਟੇਲ ਤੋਂ 27 ਜੂਨ ਨੂੰ ਵੀ ਲਗਪਗ 8 ਘੰਟੇ ਪੁੱਛਗਿੱਛ ਕੀਤੀ ਗਈ ਸੀ। ਮਾਮਲੇ ’ਚ ਦੋਸ਼ ਹੈ ਕਿ ਵਡੋਦਰਾ ਸਥਿਤ ਸਟਰਲਿੰਗ ਬਾਇਓਟੈੱਕ ਅਤੇ ਇਸ ਮੁੱਖ ਪ੍ਰਮੋਟਰਾਂ ਅਤੇ ਡਾਇਰੈਕਟਰਾਂ ਨਿਤਿਨ ਜਯੰਤੀਲਾਲ ਸੰਦੇਸਰਾ, ਚੇਤਨਕੁਮਾਰ ਜਯੰਤੀਲਾਲ ਸੰਦੇਸਰਾ ਅਤੇ ਦੀਪਤੀ ਸੰਦੇਸਰਾ ਵੱਲੋਂ ਬੈਂਕ ਨਾਲ ਕਥਿਤ ਹੇਰਾਫੇਰੀ ਰਾਹੀਂ 14,500 ਕਰੋੜ ਰੁਪਏ ਦੇ ਕਰਜ਼ ਸਬੰਧੀ ਧੋਖਾਧੜੀ ਕੀਤੀ ਗਈ। ਇਹ ਸਾਰੇ ਮੁਲਜ਼ਮ ਫਰਾਰ ਹਨ। ਨਿਤਿਨ ਤੇ ਚੇਤਨਕੁਮਾਰ ਦੋਵੇਂ ਭਰਾ ਹਨ। -ਪੀਟੀਆਈ