
ਨਵੀਂ ਦਿੱਲੀ, 1 ਫਰਵਰੀ
ਅਡਾਨੀ ਗਰੁੱਪ ਨੇ ਆਪਣਾ ਐਫਪੀਓ (ਫਾਲੋ-ਆਨ ਪਬਲਿਕ ਆਫਰਿੰਗ) ਵਾਪਸ ਲੈ ਲਿਆ ਹੈ। ਗਰੁੱਪ ਵੱਲੋਂ ਹੁਣ ਨਿਵੇਸ਼ਕਾਂ ਨੂੰ 20 ਹਜ਼ਾਰ ਕਰੋੜ ਰੁਪਏ ਮੋੜੇ ਜਾਣਗੇ। ਗਰੁੱਪ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਗਰੁੱਪ ਦੀ ਸ਼ੇਅਰ ਬਾਜ਼ਾਰ ਵਿਚ ਸਥਿਤੀ ਨੂੰ ਵੱਡਾ ਝਟਕਾ ਲੱਗਾ ਸੀ। ਕਈ ਦਿਨਾਂ ਤੋਂ ਲਗਾਤਾਰ ਅਡਾਨੀ ਸਮੂਹ ਦੇ ਸ਼ੇਅਰ ਹੇਠਾਂ ਜਾ ਰਹੇ ਹਨ। ਇਸ ਕਾਰਨ ਨਿਵੇਸ਼ਕਾਂ ਵਿਚ ਵੀ ਚਿੰਤਾ ਬਣੀ ਹੋਈ ਸੀ। ਅਡਾਨੀ ਗਰੁੱਪ ਨੇ ਬਿਆਨ ਵਿਚ ਨਿਵੇਸ਼ਕਾਂ ਦਾ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਨਿਵੇਸ਼ਕਾਂ ਦੇ ਹਿੱਤਾਂ ਨੂੰ ਹਮੇਸ਼ਾ ਤਰਜੀਹ ਦੇਣਗੇ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ