ਜਮਸ਼ੇਦਪੁਰ: ਸਥਾਨਕ ਪੁਲੀਸ ਨੇ ਅੰਤਰਰਾਜੀ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਪਟਨਾ ਤੋਂ ਕਾਬੂ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਗਸਤ ਮਹੀਨੇ ਝਾਰਖੰਡ ਸੂਬੇ ਦੇ ਜਮਸ਼ੇਦਪੁਰ ਸ਼ਹਿਰ ਵਿੱਚ ਇਕ ਬੈਂਕ ਤੋਂ ਨਕਦੀ ਤੇ ਡੇਢ ਕਰੋੜ ਦੇ ਗਹਿਣੇ ਲੁੱਟੇ ਸਨ। ਐਸਪੀ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਉਦੋਂ ਕਾਬੂ ਕੀਤਾ ਗਿਆ ਜਦੋਂ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਗਰੋਹ ਬਿਹਾਰ, ਰਾਜਸਥਾਨ, ਪੱਛਮੀ ਬੰਗਾਲ, ਉੜੀਸਾ ਤੇ ਝਾਰਖੰਡ ਤੋਂ ਇਲਾਵਾ ਦੇਸ਼ ਦੇ ਹੋਰ ਇਲਾਕਿਆਂ ਵਿੱਚ ਵੀ ਸਰਗਰਮ ਸੀ। -ਏਜੰਸੀ