ਬਾਰਾਬੰਕੀ (ਉਤਰ ਪ੍ਰਦੇਸ਼), 14 ਜੁਲਾਈ
ਦੋ ਬੱਚਿਆਂ ਸਮੇਤ ਪਰਿਵਾਰ ਦੇ ਕੁੱਲ ਚਾਰ ਮੈਂਬਰ ਇੱਥੇ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਲਟਕਦੇ ਮਿਲੇ। ਐੱਸਪੀ ਅਰਵਿੰਦ ਚਤੁਰਵੇਦੀ ਨੇ ਦੱਸਿਆ ਕਿ ਬਾਰਾਬੰਕੀ ਦੀ ਅਵਾਸ ਵਿਕਾਸ ਕਾਲੋਨੀ ਵਿੱਚ ਸਥਿਤ ਘਰ ਦੀ ਛੱਤ ਨਾਲ ਲਲਿਤ ਕਿਸ਼ੋਰ (40), ਉਸ ਦੀ ਪਤਨੀ ਪ੍ਰੀਤੀ (34) ਅਤੇ ਉਨ੍ਹਾਂ ਦੇ ਬੱਚੇ ਪ੍ਰੇਮ (12) ਅਤੇ ਆਕਰੁਤੀ (ਅੱਠ) ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਇਸ ਘਟਨਾ ਬਾਰੇ ਅੱਜ ਸਵੇਰੇ ਉਸ ਸਮੇਂ ਪਤਾ ਚੱਲਿਆ ਜਦੋਂ ਦੋਧੀ ਨੇ ਉਨ੍ਹਾਂ ਦੇ ਘਰ ਦੀ ਘੰਟੀ ਵਜਾਈ, ਪਰ ਅੰਦਰੋਂ ਕਿਸੇ ਨੇ ਕੁੰਡਾ ਨਹੀਂ ਖੋਲ੍ਹਿਆ। ਜਦੋਂ ਉਹ ਘਰ ਦੀ ਖਿੜਕੀ ਰਾਹੀਂ ਅੰਦਰ ਝਾਕਿਆ ਤਾਂ ਕਿਸ਼ੋਰ ਦੀ ਕਮਰੇ ਦੇ ਸਾਹਮਣੇ ਲਾਸ਼ ਲਟਕ ਰਹੀ ਸੀ। ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।