ਲਾਤੂਰ, 4 ਸਤੰਬਰ
ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਤਲਵਾਰ ਨਾਲ ਜਨਮਦਿਨ ਕੇਕ ਕੱਟਣ ਦੇ ਮਾਮਲੇ ਵਿੱਚ ਅੱਜ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਵੇਕਾਨੰਦ ਥਾਣੇ ਦੇ ਸਬ ਇੰਸਪੈਕਟਰ ਮਹੇਸ਼ ਗਲਗੇਟ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਰਿਤਿਕ ਹੁਲਗੁੰਡੇ, ਵਾਜੀਦ ਸੱਯਦ, ਸੰਵਿਧਾਨ ਧਾਰਵੇ ਅਤੇ ਸਮਵਕ ਕਾਂਬਲੇ ਵਜੋਂ ਹੋਈ ਹੈ। ਉਹ ਰਿਤਕ ਦਾ ਜਨਮ ਦਿਨ ਮਨਾ ਰਹੇ ਸਨ।