ਅਗਰਤਲਾ, 4 ਅਗਸਤ
ਤ੍ਰਿਪੁਰਾ ਦੇ ਸਾਬਕਾ ਸਿਹਤ ਮੰਤਰੀ ਸੁਦੀਪ ਰੌਏ ਬਰਮਨ ਨੇ ਇਕਾਂਤਵਾਸ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਬਰਮਨ ਨੇ ਕਿਹਾ ਕਿ ਅਸਲ ਵਿੱਚ ਇਹ ਉਸ ਨੂੰ ਕਰੋਨਾਵਾਇਰਸ ਦੀ ਲਾਗ ਲਾਉਣ ਦੀ ‘ਸਾਜ਼ਿਸ਼’ ਹੈ। ਭਾਜਪਾ ਵਿਧਾਇਕ ਨੇ ਐਤਵਾਰ ਨੂੰ ਪੀਪੀਈ ਕਿੱਟ ਪਾ ਕੇ ਭਗਤ ਸਿੰਘ ਯੂਥ ਹੋਸਟਲ ਵਿੱਚ ਸਥਾਪਤ ਕੋਵਿਡ ਕੇਅਰ ਸੈਂਟਰ ਦੀ ਫੇਰੀ ਮੌਕੇ ਮਰੀਜ਼ਾਂ ਨੂੰ ਫ਼ਲ ਵੰਡੇ ਸੀ। ਪੱਛਮੀ ਤ੍ਰਿਪੁਰਾ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਨਾਮਦਿਓ ਮਹਾਤਮੇ ਨੂੰ ਜਿਉਂ ਹੀ ਇਸ ਫੇਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਸੋਮਵਾਰ ਨੂੰ ਬਰਮਨ ਨੂੰ ਮੀਮੋ ਜਾਰੀ ਕਰ ਦਿੱਤਾ ਕਿ ‘ਅਣਅਧਿਕਾਰਤ’ ਤੌਰ ’ਤੇ ਕੋਵਿਡ ਕੇਅਰ ਸੈਂਟਰ ਵਿੱਚ ਦਾਖ਼ਲ ਹੋਣ ਕਰਕੇ ਉਸ ਨੂੰ ਕੋਵਿਡ-19 ਹੋਣ ਦਾ ਖ਼ਤਰਾ ਹੋ ਸਕਦਾ ਹੈ, ਜਿਸ ਕਰਕੇ ਉਸ ਨੂੰ ਹੁਣ ਸੱਤ ਦਿਨਾਂ ਲਈ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ। -ਪੀਟੀਆਈ