ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਦਸੰਬਰ
ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਪੰਜਾਬ ਤੋਂ ਸਨਮਾਨ ਵਾਪਸ ਕਰਨ ਪੁੱਜੇ ਸਾਬਕਾ ਖਿਡਾਰੀਆਂ ਨੂੰ ਦਿੱਲੀ ਪੁਲੀਸ ਨੇ ਪ੍ਰੈਸ ਕਲੱਬ ਆਫ ਇੰਡੀਆਂ ਤੋਂ ਨਿਕਲ ਦੇ ਰਾਸ਼ਟਰਪਤੀ ਜਾਂਦਿਆਂ ਰਾਹ ਵਿੱਚ ਹੀ ਰੋਕ ਲਿਆ। ਇਸ ਤੋਂ ਰੋਸ ਵਿੱਚ ਆਏ ਖਿਡਾਰੀ ਉਥੇ ਹੀ ਧਰਨਾ ਲਾ ਕੇ ਬੈਠ ਗਏ। ਸਾਬਕਾ ਖਿਡਾਰੀਆਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਰਾਸ਼ਟਰਪਤੀ ਨੂੰ 30 ਦੇ ਕਰੀਬ ਸਨਮਾਨ ਮੋੜਨ ਜਾ ਰਹੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਇਨ੍ਹਾਂ ਵਿੱਚ ਕਰਤਾਰ ਸਿੰਘ, ਰਾਜਬੀਰ ਕੌਰ, ਉਸ ਦਾ ਪਤੀ ਗੁਰਮੇਲ ਸਿੰਘ,ਪਿਆਰਾ ਸਿੰਘ ਆਦਿ ਸ਼ਾਮਲ ਹਨ।