ਨਵੀਂ ਦਿੱਲੀ, 11 ਅਗਸਤ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (84) ਦਾ ਸੋਮਵਾਰ ਨੂੰ ਇੱਥੇ ਮਿਲਟਰੀ ਹਸਪਤਾਲ ਵਿੱਚ ਦਿਮਾਗ ਦੀ ਸਰਜਰੀ ਹੋਈ ਅਤੇ ਉਨ੍ਹਾਂ ਦਾ ਅਪਰੇਸ਼ਨ ਤੋਂ ਪਹਿਲਾਂ ਕਰੋਨਾ ਟੈਸਟ ਕੀਤਾ ਗਿਆ ਜੋ ਪਾਜ਼ੇਟਿਵ ਆਇਆ। ਸਰਜਰੀ ਫੌਜ ਦੇ ਰਿਸਰਚ ਐਂਡ ਰੈਫ਼ਰਲ (ਆਰਐਂਡਆਰ) ਹਸਪਤਾਲ ਵਿੱਚ ਕੀਤੀ ਗਈ ਜਿਸ ਦੌਰਾਨ ਸਾਬਕਾ ਰਾਸ਼ਟਰਪਤੀ ਦੇ ਦਿਮਾਗ ਵਿਚ ਜੰਮੇ ਖੂਨ ਨੂੰ ਹਟਾਇਆ ਗਿਆ। ਸੂਤਰਾਂ ਨੇ ਕਿਹਾ ਕਿ ਮੁਖਰਜੀ ਦੀ ਹਾਲਤ ਗੰਭੀਰ ਹਨ ਅਤੇ ਉਹ ਵੈਂਟੀਲੇਟਰ ‘ਤੇ ਹਨ।