ਹੈਦਰਾਬਾਦ, 3 ਨਵੰਬਰ
ਸਾਬਕਾ ਜਲ ਸੈਨਾ ਮੁਖੀ ਐਡਮਿਰਲ ਐੱਲ. ਰਾਮਦਾਸ ਨੇ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਯਾਤਰਾ’ ਦੌਰਾਨ ਤਿਲੰਗਾਨਾ ਵਿੱਚ ਪਦਯਾਤਰਾ ਕੀਤੀ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਯਾਤਰਾ ਅੱਜ ਸਵੇਰੇ ਸ਼ਹਿਰ ਦੇ ਬਾਹਰ ਪਟਨਚੇਰੂ ਤੋਂ ਮੁੜ ਸ਼ੁਰੂ ਹੋਈ ਅਤੇ ਸੰਗਾਰੈੱਡੀ ਦੇ ਸ਼ਿਵਮਪੇਟ ਵਿੱਚ ਰਾਤ ਲਈ ਆਰਾਮ ਕਰੇਗੀ।