ਮੁੰਬਈ, 7 ਅਪਰੈਲਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਧਮਾਕਾਖੇਜ਼ ਸਮੱਗਰੀ ਨਾਲ ਲੈਸ ਐਸਯੂਵੀ ਮਿਲਣ ਦੇ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਾਉਣ ਲਈ ਬੁੁੱਧਵਾਰ ਨੂੰ ਇਥੇ ਐਨਆਈਏ ਅੱਗੇ ਪੇਸ਼ ਹੋਏ। ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਸਵੇਰੇ ਸਾਢੇ ਨੌਂ ਵਜੇ ਦੱਖਣੀ ਮੁੰਬਈ ਵਿੱਚ ਐਨਆਈਏ ਦਫ਼ਤਰ ਪੁੱਜੀ। ਅੰਬਾਨੀ ਦੇ ਘਰ ਨੇੜਿਓਂ ਐਸਯੂਵੀ ਮਿਲਣ ਅਤੇ ਕਾਰੋਬਾਰੀ ਮਨਸੁਖ ਹੀਰੇਨ ਦੀ ਹੱਤਿਆ ਬਾਅਦ ਪਿਛਲੇ ਮਹੀਨੇ ਉਨ੍ਹਾਂ ਨੂੰ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਹ ਹਾਲ ਦੀ ਘੜੀ ਹੋਮਗਾਰਡ ਵਿਭਾਗ ਦੇ ਡਾਇਰੈਕਟਰ ਹਨ। -ਏਜੰਸੀ