ਪੁਡੂਚੇਰੀ: ਪੁਡੂਚੇਰੀ ਦੇ ਸਾਬਕਾ ਮੰਤਰੀ ਏ ਇਲੂਮਲਾਈ (53) ਦੀ ਜੇਆਈਪੀਐੱਮਈਆਰ ਹਸਪਤਾਲ ’ਚ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਐੱਸ ਮੋਹਨ ਕੁਮਾਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਹ ਕਰੋਨਾ ਤੋਂ ਪੀੜਤ ਸਨ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸ੍ਰੀ ਇਲੂਮਲਾਈ 2001 ’ਚ ਕਾਂਗਰਸ ਸਰਕਾਰ ਸਮੇਂ ਸਥਾਨਕ ਪ੍ਰਸ਼ਾਸਨ ਬਾਰੇ ਵਿਭਾਗ ਦੇ ਮੰਤਰੀ ਸਨ। ਉਹ ਪੁਡੂਚੇਰੀ ਐਗਰੋ ਸਰਵਿਸਿਜ਼ ਅਤੇ ਇੰਡਸਟਰੀਅਲ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ ਸਨ।
-ਪੀਟੀਆਈ