ਹੈਦਰਾਬਾਦ, 5 ਅਕਤੂਬਰ
ਸਾਬਕਾ ਮਾਓਵਾਦੀ ਵਿਚਾਰਧਾਰਕ ਤੇ ਇਨਕਲਾਬੀ ਗਾਇਕ ਗਦਰ ਪ੍ਰਜਾ ਸ਼ਾਂਤੀ ਪਾਰਟੀ (ਪੀਐੱਸਪੀ) ਦੀ ਸੀਟ ’ਤੇ ਮੁਨੂਗੋੜੇ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਣਗੇ। ਇਸ ਦਾ ਐਲਾਨ ਪ੍ਰਜਾ ਸ਼ਾਂਤੀ ਪਾਰਟੀ ਦੇ ਆਗੂ ਕੇ.ਏ. ਪਾਲ ਨੇ ਕੀਤਾ। ਪਾਲ ਦੇ ਕਹਿਣ ’ਤੇ ਗਦਰ ਅੱਜ ਪੀਐੱਸਪੀ ਵਿੱਚ ਸ਼ਾਮਲ ਹੋ ਗਏ। ਗਦਰ ਨੇ ਕਿਹਾ ਕਿ ਉਹ ਆਪਣੀ ਚੋਣ ਪ੍ਰਚਾਰ ਮੁਹਿੰਮ ਵੀਰਵਾਰ ਤੋਂ ਭਖ਼ਾਉਣਗੇ। ਜ਼ਿਕਰਯੋਗ ਹੈ ਕਿ ਇਹ ਜ਼ਿਮਨੀ ਚੋਣ 3 ਨਵੰਬਰ ਨੂੰ ਹੋਵੇਗੀ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 14 ਅਕਤੂਬਰ ਹੈ। ਇਹ ਸੀਟ ਕੇ. ਰਾਜਗੋਪਾਲ ਰੈਡੀ ਦੇ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋ ਗਈ ਸੀ ਕਿਉਂਕਿ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। -ਆਈਏਐੱਨਐੱਸ