ਨਵੀਂ ਦਿੱਲੀ, 2 ਨਵੰਬਰ
ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹੁਣ ਦੇ ਕੇਸ ਦਾ ਫ਼ੈਸਲਾ ਸੁਣਾਊਣ ਵਾਲੇ ਸਾਬਕਾ ਵਿਸ਼ੇਸ਼ ਜੱਜ ਐੱਸ ਕੇ ਯਾਦਵ ਦੀ ਸੁਰੱਖਿਆ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕੇਸ ’ਚ ਸ੍ਰੀ ਯਾਦਵ ਨੇ ਭਾਜਪਾ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਐੱਮ ਐੱਮ ਜੋਸ਼ੀ ਅਤੇ ਊਮਾ ਭਾਰਤੀ ਸਮੇਤ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਜਸਟਿਸ ਆਰ ਐੱਫ ਨਰੀਮਨ ਦੀ ਅਗਵਾਈ ਹੇਠਲੇ ਬੈਂਚ ਨੇ ਸਾਬਕਾ ਜੱਜ ਵੱਲੋਂ ਨਿੱਜੀ ਸੁਰੱਖਿਆ ਜਾਰੀ ਰੱਖਣ ਬਾਰੇ ਲਿਖੇ ਪੱਤਰ ’ਤੇ ਵਿਚਾਰ ਕਰਦਿਆਂ ਕਿਹਾ ਕਿ ਊਹ ਸੁਰੱਖਿਆ ਮੁਹੱਈਆ ਕਰਾਊਣਾ ਸਹੀ ਨਹੀਂ ਸਮਝਦੇ ਹਨ। ਸ੍ਰੀ ਯਾਦਵ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਕੇਸ ਦਾ ਨਬਿੇੜਾ ਕੀਤਾ ਸੀ ਅਤੇ ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਊਨ੍ਹਾਂ ਸੁਰੱਖਿਆ ਜਾਰੀ ਰੱਖਣ ਦੀ ਮੰਗ ਕੀਤੀ ਸੀ। -ਪੀਟੀਆਈ