ਤਿਰੂਵਨੰਤਪੁਰਮ: ਕੇਰਲਾ ਸਰਕਾਰ ਨੇ ਇਸਰੋ ਦੇ ਸਾਬਕਾ ਵਿਗਿਆਨੀ ਐੱਸ ਨਾਂਬੀ ਨਾਰਾਇਣਨ ਨੂੰ ਜਾਸੂਸੀ ਦੇ ਕੇਸ ਵਿੱਚ ਗਲਤ ਢੰਗ ਨਾਲ ਫਸਾਊਣ ਤੇ ਇਸ ਕਾਰਨ ਹੋਈ ਗਲਤ ਸਜ਼ਾ ਤੇ ਨਿਰਾਦਰ ਦੇ ਮੁਆਵਜ਼ੇ ਵਜੋਂ 1.30 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਹੁਕਮ ਸ੍ਰੀ ਨਾਂਬੀ ਵੱਲੋਂ ਇੱਥੋਂ ਦੀ ਇੱਕ ਉਪ-ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਨ ਮਗਰੋਂ ਦਿੱਤੇ ਗਏ ਹਨ। ਸਾਬਕਾ ਮੁੱਖ ਸਕੱਤਰ ਕੇ. ਜੈਕੁਮਾਰ ਨੂੰ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ। ਮੁਆਵਜ਼ੇ ਲਈ ਰਾਸ਼ੀ ਪੁਲੀਸ ਫੰਡ ’ਚੋਂ ਆਉਣੀ ਹੈ। ਇਸ ਹੁਕਮ ਨਾਲ ਉਨ੍ਹਾਂ ਨੂੰ ਹੁਣ ਤੱਕ 1.90 ਕਰੋੜ ਰੁਪਏ ਮੁਆਵਜ਼ੇ ਵਜੋਂ ਮਿਲ ਜਾਣਗੇ। -ਆਈਏਐੱਨਐੱਸ