ਪੰਜਾਬੀ ਟ੍ਰਿਬਿਊਨ ਵੈੱਸ ਡੈਸਕ
ਚੰਡੀਗੜ੍ਹ, 16 ਅਗਸਤ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਓਪਨਰ ਚੇਤਨ ਚੌਹਾਨ ਦਾ ਦੇਹਾਂਤ ਹੋ ਗਿਆ ਹੈ। ਉਹ 73 ਸਾਲ ਦੇ ਸਨ। ਇਸ ਵੇਲੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਚੌਹਾਨ ਨੂੰ ਕਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਅੱਜ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਚੌਹਾਨ, ਨੇ 40 ਟੈਸਟ ਮੈਚਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਉਹ ਸੁਨੀਲ ਗਾਵਸਕਰ ਨਾਲ ਸਭ ਤੋਂ ਲੰਬੇ ਸਮੇਂ ਤੱਕ ਓਪਨਰ ਬੱਲੇਬਾਜ਼ ਸਨ।