ਲਖਨਊ: ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਈਂਸਿਜ਼ ਵਿਖੇ ਲਾਈਫ ਸਪੋਰਟ ਸਿਸਟਮ ’ਤੇ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 89 ਸਾਲਾ ਸੀਨੀਅਰ ਭਾਜਪਾ ਆਗੂ ਨੂੰ 4 ਜੁਲਾਈ ਦੀ ਸ਼ਾਮ ਨੂੰ ਇਨਫੈਕਸ਼ਨ ਹੋਣ ਕਾਰਨ ਹਾਲਤ ਵਿਗੜਨ ’ਤੇ ਆਈਸੀਯੂ ’ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਇਰੈਕਟਰ ਪ੍ਰੋ. ਆਰ ਕੇ ਧੀਮਾਨ ਵੀ ਕਲਿਆਣ ਸਿੰਘ ਦੀ ਹਾਲਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। -ਪੀਟੀਆਈ