ਨਵੀਂ ਦਿੱਲੀ, 28 ਮਈ
ਭਾਰਤ ਦੇ ਸਾਬਕਾ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਅੱਜ ਇਥੇ ਓਲੰਪਿਆਡ ਵਿੱਚ ਕੌਮਾਂਤਰੀ ਪੱਧਰ ‘ਤੇ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਐਵਾਰਡ ਦਿੱਤੇ। ਇਸ ਮੌਕੇ ਜਸਟਿਸ ਮਿਸ਼ਰਾ ਨੇ ਇਮਾਨਦਾਰੀ ਤੇ ਹਲੀਮੀ ਨੂੰ ਆਪਣੀ ਸਫ਼ਲਤਾ ਦਾ ਰਾਜ਼ ਦੱਸਿਆ। ਸਾਇੰਸ ਓਲੰਪਿਆਡ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਮੈਂ ਮੰਨਦਾ ਹਾਂ ਕਿ ਨਵੀਂ ਪੀੜ੍ਹੀ ‘ਚ ਉਤਸੁਕਤਾ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਹੀ ਤੁਹਾਡਾ ਬੌਧਿਕ ਵਿਕਾਸ ਹੁੰਦਾ ਹੈ। ਉਤਸੁਕਤਾ ਦੇ ਨਾਲ ਸੰਜੀਦਗੀ ਵੀ ਲਾਜ਼ਮੀ ਹੈ ਕਿਉਂਕਿ ਸੰਜੀਦਗੀ ਹੀ ਤੁਹਾਡੇ ਅੰਦਰ ਪ੍ਰੇਰਣਾ ਪੈਦਾ ਕਰਦੀ ਹੈ।’ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸੰਜੀਦਗੀ ਬਰਕਰਾਰ ਰੱਖਦੇ ਹੋਏ ਹਰ ਮੁੱਦੇ ਤੋਂ ਲਾਜ਼ਮੀ ਦੂਰੀ ਕਾਇਮ ਰੱਖਣ ਦੀ ਵੀ ਨਸੀਹਤ ਦਿੱਤੀ। ਇਸ ਸਮਾਗਮ ਵਿੱਚ 2022-23 ਦੇ ਸੈਸ਼ਨ ਦੌਰਾਨ ਇਹ ਓਲੰਪਿਆਡ ਪ੍ਰੀਖਿਆ ਕਰਵਾਉਣ ਵਾਲੇ ਪ੍ਰਿੰਸੀਪਲਾਂ ਦਾ ਵੀ ਸਨਮਾਨ ਕੀਤਾ ਗਿਆ। -ਪੀਟੀਆੲ