ਕੋਲਕਾਤਾ, 3 ਸਤੰਬਰ
ਕਲਕੱਤਾ ਹਾਈ ਕੋਰਟ ਦੇ ਪੰਜ ਮੈਂਬਰੀ ਜੱਜਾਂ ਦੇ ਬੈਂਚ ਨੇ ਬੰਗਾਲ ਚੋਣਾਂ ਮਗਰੋਂ ਹੋਈ ਹਿੰਸਾ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਕੰਮਕਾਜ ਦੀ ਨਿਗਰਾਨੀ ਕਰਨ ਲਈ ਆਪਣੇ ਸਾਬਕਾ ਚੀਫ ਜਸਟਿਸ ਮੰਜੁਲਾ ਸੈਲੂਲਰ ਨੂੰ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਨੇ ਆਪਣੇ 19 ਅਗਸਤ ਦੇ ਆਦੇਸ਼ ਵਿੱਚ ਨਿਰਦੇਸ਼ ਦਿੱਤੇ ਸਨ ਕਿ ਸੀਬੀਆਈ, ਪੱਛਮੀ ਬੰਗਾਲ ਚੋਣਾਂ ਮਗਰੋਂ ਕਤਲ, ਔਰਤਾਂ ਨਾਲ ਜਬਰ-ਜਨਾਹ ਤੇ ਬਲਾਤਕਾਰ ਦੀ ਕੋਸ਼ਿਸ਼ ਦੇ ਮਾਮਲਿਆਂ ਦੀ ਜਾਂਚ ਕਰੇਗੀ। ਮੌਜੂਦਾ ਚੀਫ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ’ਤੇ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਕੰਮ-ਕਾਜ ਦੀ ਨਿਗਰਾਨੀ ਜਸਟਿਸ ਸੈਲੂਲਰ ਕਰਨਗੇ। -ਪੀਟੀਆਈ