ਸ੍ਰੀਨਗਰ, 3 ਅਪਰੈਲ
ਨਾਜਾਇਜ਼ ਤੌਰ ’ਤੇ ਹਾਊਸਕੀਪਿੰਗ ਦੇ ਟੈਂਡਰ ਅਲਾਟ ਕਰਨ ਦੇ ਮਾਮਲੇ ਵਿੱਚ ਅੱਜ ਜੰਮੂ ਕਸ਼ਮੀਰ ਬੈਂਕ ਦੇ ਸਾਬਕਾ ਚੇਅਰਮੈਨ ਪਰਵੇਜ਼ ਅਹਿਮਦ ਨੈਂਗਰੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਟੈਂਡਰਾਂ ਨਾਲ ਬੈਂਕ ਨੂੰ ਕਰੋੜਾਂ ਦਾ ਘਾਟਾ ਪਿਆ। ਇਹ ਜਾਣਕਾਰੀ ਅੱਜ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਦਿੱਤੀ। ਇਸ ਸਬੰਧੀ ਬਿਊਰੋ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਇਕ ਨਿੱਜੀ ਫਰਮ ਤੇ ਨੈਂਗਰੂ ਸਣੇ ਤਿੰਨ ਬੈਂਕ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।