ਗੁਹਾਟੀ, 2 ਨਵੰਬਰ
ਕੋਵਿਡ-19 ਤੋਂ ਉੱਭਰੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਮੁੜ ਤੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਸਿਹਤ ਕੇਂਦਰ ਦੇ ਇੰਚਾਰਜ ਅਭਿਜੀਤ ਸ਼ਰਮਾ ਨੇ ਦੱਸਿਆ ਕਿ 86 ਸਾਲਾ ਗੋਗੋਈ ਨੂੰ ਬੀਤੀ ਰਾਤ ਬੇਚੈਨੀ ਮਹਿਸੂਸ ਹੋਣ ਮਗਰੋਂ ਗੁਹਾਟੀ ਦੇ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈਸੀਯੂ ’ਚ ਲਿਜਾਇਆ ਗਿਆ। ਉਨ੍ਹਾਂ ਦੱਸਿਆ, ‘ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਦੇ ਅਮੋਨੀਆ ਦਾ ਪੱਧਰ ਥੋੜਾ ਵੱਧ ਹੈ ਪਰ ਆਕਸੀਜ਼ਨ ਦਾ ਪੱਧਰ ਅਜੇ ਠੀਕ ਹੈ।’