ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਪੰਜ ਜੱਜਾਂ ਦਾ ਇਕ ਹੋਰ ਸੰਵਿਧਾਨਕ ਬੈਂਚ ਗਠਿਤ ਕਰ ਦਿੱਤਾ ਹੈ ਜੋ ਕਿ ਪੰਜ ਅਹਿਮ ਕੇਸਾਂ ਦੀ ਸੁਣਵਾਈ ਕਰੇਗਾ। ਇਨ੍ਹਾਂ ਕੇਸਾਂ ਵਿਚ ਉਹ ਕੇਸ ਵੀ ਸ਼ਾਮਲ ਹੈ ਜਿਸ ’ਚ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਵਰਤਮਾਨ ’ਚ ਤਿੰਨ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਉਨ੍ਹਾਂ ਵੱਖ-ਵੱਖ ਵਿਵਾਦਤ ਮਾਮਲਿਆਂ ਦੀ ਸੁਣਵਾਈ ਕਰ ਰਹੇ ਹਨ ਜੋ ਸਾਲਾਂ ਤੋਂ ਬਕਾਇਆ ਪਏ ਹਨ। ਇਨ੍ਹਾਂ ਬੈਂਚਾਂ ਦੀ ਅਗਵਾਈ ਚੀਫ ਜਸਟਿਸ ਯੂਯੂ ਲਲਿਤ, ਡੀਵਾਈ ਚੰਦਰਚੂੜ ਤੇ ਸੰਜੈ ਕਿਸ਼ਨ ਕੌਲ ਕਰ ਰਹੇ ਹਨ। ਚੌਥੇ ਸੰਵਿਧਾਨਕ ਬੈਂਚ ਦੀ ਅਗਵਾਈ ਜਸਟਿਸ ਐੱਸ. ਅਬਦੁਲ ਨਜ਼ੀਰ ਕਰਨਗੇ। ਪੰਜ ਕੇਸਾਂ ਉਤੇ ਸੁਣਵਾਈ ਭਲਕ ਤੋਂ ਸ਼ੁਰੂ ਹੋਵੇਗੀ। -ਪੀਟੀਆਈ