ਮੁੰਬਈ: ਇੱਥੋਂ ਦੀ ਇੱਕ ਮੈਜਿਸਟਰੇਟ ਅਦਾਲਤ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਤੇ ਹੋਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਦਰਜ ਜਬਰੀ ਵਸੂਲੀ ਦੇ ਇੱਕ ਕੇਸ ਵਿੱਚ ਪਰਮਬੀਰ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਹੈ। ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਕਿਹਾ ਕਿ ਅਧਿਕਾਰੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਆਈਪੀਐੱਸ ਅਧਿਕਾਰੀ ਨੂੰ ਲੱਭਿਆ ਨਹੀਂ ਜਾ ਸਕਿਆ ਹੈ। ਸਹਿ-ਮੁਲਜ਼ਮ ਵਿਨੈ ਸਿੰਘ ਅਤੇ ਰਿਆਜ਼ ਭੱਟੀ ਨੂੰ ਵੀ ਭਗੌੜਾ ਐਲਾਨਿਆ ਗਿਆ ਹੈ। -ਪੀਟੀਆਈ