ਸ੍ਰੀਨਗਰ, 21 ਅਗਸਤ
ਕੋਵਿਡ-19 ਕਾਰਨ ਸਮੁੱਚੇ ਦੇਸ਼ ਵਿੱਚ ਆਇਦ ਲੌਕਡਾਊਨ ਮਗਰੋਂ ਅੱਜ ਪਹਿਲੀ ਵਾਰ ਕਸ਼ਮੀਰ ਦੀਆਂ ਮੁੱਖ ਮਸਜਿਦਾਂ ਅਤੇ ਦਰਗਾਹਾਂ ਵਿਚ ਸਮੂਹਿਕ ਨਮਾਜ਼ ਅਦਾ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੁੰਮੇ ਦੀ ਸਮੂਹਿਕ ਨਮਾਜ਼ ਇੱਥੇ ਇਤਿਹਾਸਕ ਜਾਮਾ ਮਸਜਿਦ ਵਿੱਚ ਵੀ ਅਦਾ ਕੀਤੀ ਗਈ। ਇਸ ਮੌਕੇ ਇਹਤਿਆਤ ਵਜੋਂ ਸਮਾਜਿਕ ਦੂਰੀ ਤੇ ਹੋਰ ਨੇਮਾਂ ਦੀ ਪਾਲਣਾ ਕੀਤੀ ਗਈ।