ਨਵੀਂ ਦਿੱਲੀ, 1 ਨਵੰਬਰ
ਵਸਤਾਂ ਤੇ ਸੇਵਾ ਕਰ (ਜੀਐੱਸਟੀ) ਦੀ ਉਗਰਾਹੀ ਅਕਤੂਬਰ ਵਿਚ 1.05 ਲੱਖ ਕਰੋੜ ਰੁਪਏ ਰਹੀ। ਫਰਵਰੀ ਤੋਂ ਬਾਅਦ ਪਹਿਲੀ ਵਾਰ ਜੀਐੱਸਟੀ ਉਗਰਾਹੀ 1 ਲੱਖ ਕਰੋੜ ਰੁਪਏ ਨੂੰ ਪਾਰ ਕੀਤੀ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ 31 ਅਕਤੂਬਰ 2020 ਤੱਕ ਦਾਖਲ ਕੀਤੇ ਗਏ ਜੀਐੱਸਟੀਆਰ-3 ਬੀ ਰਿਟਰਨਾਂ ਦੀ ਕੁੱਲ ਗਿਣਤੀ 80 ਲੱਖ ਤੱਕ ਪਹੁੰਚ ਗਈ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਕਤੂਬਰ 2020 ਵਿਚ ਕੁੱਲ ਜੀਐੱਸਟੀ ਉਗਰਾਹੀ 1,05,155 ਕਰੋੜ ਰੁਪਏ ਰਿਹਾ।