ਨਵੀਂ ਦਿੱਲੀ, 16 ਸਤੰਬਰ
ਰੂਸ ਦੀ ਆਰਡੀਆਈਐੱਫ ਭਾਰਤ ਵਿੱਚ ਸਪੂਤਨਿਕ-5 ਟੀਕੇ ਦੀ ਕਲੀਨਿਕਲ ਪਰਖ ਤੇ ਵੰਡ ਲਈ ਡਾ. ਰੈੱਡੀਜ਼ ਲੈਬੋਰਟਰੀਜ਼ ਨਾਲ ਮਿਲ ਕੇ ਕੰਮ ਕਰੇਗੀ। ਆਰਡੀਆਈਐੱਫ ਦੇ ਸੀਈਓਕਿਰਿਲ ਦਮਿਤ੍ਰੀਯੇਵ ਨੇ ਦੱਸਿਆ ਕਿ ਸਪੂਤਨਿਕ-5 ਟੀਕੇ ਦੇ ਕਲੀਨਿਕਲ ਟੈਸਟ ਲਈ ਸਾਰੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਹੋਣ ਇਸ ਨੂੰ ਯਕੀਨੀ ਬਣਾਉਣ ਲਈ ਭਾਰਤੀ ਰੈਗੂਲੇਟਰਜ਼ ਨਾਲ ਗੱਲਬਾਤ ਕੀਤੀ ਜਾ ਰਹੀ ਹੈ।