ਪਟਨਾ: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਚਾਰਾ ਘੁਟਾਲੇ ਨਾਲ ਸਬੰਧਿਤ ਇੱਕ ਕੇਸ ਵਿੱਚ ਅੱਜ ਇੱਥੇ ਸੀਬੀਆਈ ਦੀ ਅਦਾਲਤ ਸਾਹਮਣੇ ਪੇਸ਼ ਹੋਏ ਹਨ। ਸਪੈਸ਼ਲ ਸੀਬੀਆਈ ਜੱਜ ਪ੍ਰਜੇਸ਼ ਕੁਮਾਰ, ਜਿਨ੍ਹਾਂ ਨੇ ਪਿਛਲੇ ਮਹੀਨੇ ਬਿਹਾਰ ਦੇ ਸਾਬਕਾ ਮੁੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਨਿੱਜੀ ਤੌਰ ’ਤੇ ਪੇਸ਼ ਹੁਕਮ ਦਿੱਤੇ ਸਨ, ਨੇ ਕੇਸ ਦੀ ਸੁਣਵਾਈ ਅਗਲੀ ਤਾਰੀਕ 30 ਨਵੰਬਰ ਤੈਅ ਕੀਤੀ ਹੈ। ਲਾਲੂ ਪ੍ਰਸਾਦ ਯਾਦਵ ਦੇ ਵਕੀਲ ਸੁਧੀਰ ਸਿਨਹਾ ਨੇ ਦੱਸਿਆ, ‘‘ਅਗਲੀ ਸੁਣਵਾਈ ਮੌਕੇ ਅਦਾਲਤ ਲਗਪਗ 200 ਗਵਾਹਾਂ ਦੀਆਂ ਗਵਾਹੀਆਂ ਸੁਣੇਗੀ। -ਪੀਟੀਆਈ