ਦੀਪੇਂਦਰ ਮੰਟਾ
ਮੰਡੀ, 13 ਅਗਸਤ
ਅੱਜ ਸਵੇਰੇ ਕਬਾਇਲੀ ਜ਼ਿਲ੍ਹੇ ਲਾਹੌਲ ਅਤੇ ਸਪਿਤੀ ਦੇ ਨਾਲਦਾ ਪਿੰਡ ਦੇ ਨੇੜੇ ਢਿੱਗਾਂ ਡਿੱਗਣ ਕਾਰਨ ਇਸ ਖੇਤਰ ਵਿੱਚ ਚਨਾਬ ਨਦੀ ਦਾ iਜਿਹੜਾ ਵਹਾਅ ਰੁਕ ਗਿਆ ਸੀ,ਉਹ ਮੁੜ ਚਾਲੂ ਹੋ ਗਿਆ ਹੈ, ਜਿਸ ਕਾਰਨ ਇਸ ਦੀ ਮਾਰ ਹੇਠ ਆ ਰਹੇ 11 ਪਿੰਡ ਬਚ ਗਏ। ਪਹਿਲਾਂ11 ਪਿੰਡਾਂ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਚੀਆਂ ਪਹਾੜੀਆਂ ’ਤੇ ਜਾਣ ਲਈ ਆਖ ਦਿੱਤਾ ਸੀ। ਪ੍ਰਸ਼ਾਸਨ ਦੀ ਟੀਮ ਨੇ ਸਥਿਤੀ ਦਾ ਜਾਇਜ਼ਾ ਲੈਣ ਬਾਅਦ ਰਾਹਤ ਕਾਰਜ ਤੇਜ਼ ਕਰ ਦਿੱਤੇ ਸਨ। ਜਸਰਥ ਪਿੰਡ ਦੇ ਨੇੜੇ ਪਾਣੀ ਦਾ ਵਹਾਅ ਰੁਕਣ ਕਾਰਨ ਝੀਲ ਬਣ ਗਈ ਸੀ, ਜਿੱਥੇ ਇੱਕ ਘਰ ਪਾਣੀ ਵਿੱਚ ਡੁੱਬ ਗਿਆ ਸੀ।